NRI ਸਭਾ ਪਾਂਸ਼ਟਾ ਵਲੋਂ ਜੁਲਾਈ 2020 ਤੋਂ ਆਪਣੇ ਪਿਆਰੇ ਪਿੰਡ ਪਾਂਸ਼ਟਾ ਵਿੱਚ ਸਟਰੀਟ ਲਾਈਟਾਂ ਲਾਉਣ ਦਾ ਸ਼ੁਰੂ ਕੀਤਾ ਗਿਆ ਕੰਮ ਸੰਪੂਰਨ ਹੋਣ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਾਲਜ ਤੋਂ ਭੂਰੇ ਸ਼ਾਹ,ਚੋਅ ਦੇ ਪੁਲ , ਜਲਵੇੜੇ ਵਾਲੇ ਬੰਨ੍ਹ,ਫਲਿਆਣਾ ਟੋਭਾ ਤੱਕ ਸਮੁੱਚਾ ਪਾਂਸ਼ਟਾ ਰਾਤ ਸਮੇਂ ਰੋਸ਼ਨੀ ਵਿੱਚ ਜਗਮਗਾ ਰਿਹਾ ਹੈ।NRI ਸਭਾ ਪਾਂਸ਼ਟਾ ਵਲੋਂ 2020 ਤੋਂ ਹੁਣ ਤੱਕ ਕੀਤੇ ਕਾਰਜ ਪਾਂਸ਼ਟਾ ਵਿੱਚ ਲੱਗਭੱਗ 24 ਲੱਖ 58 ਹਜ਼ਾਰ 3 ਸੌ 44 ਰੁਪਏ ਦੀ ਲਾਗਤ ਨਾਲ 5KW ਦੇ ਦਾ ਸੋਲਰ ਪਲਾਂਟ ਤੇ 252 ਸਟਰੀਟ ਲਾਈਟਾਂ ਲਗਵਾਈਆਂ ਗਈਆਂ ਹਨ। 5KW ਦਾ ਇੱਕ ਸੋਲਰ ਪਲਾਂਟ ਤੇ 103 ਸਟਰੀਟ ਲਾਈਟਾਂ ਪੱਤੀ ਗਾਦਨ ਦੇ NRI ਨੌਜਵਾਨਾਂ ਵਲੋਂ ਲੱਗਭੱਗ 11 ਲੱਖ ਰੁਪਏ ਵਿੱਚ ਲਗਵਾਈਆਂ ਗਈਆਂ ਹਨ। ਦੋਵਾਂ ਸੋਲਰ ਪਲਾਂਟਾਂ ਤੋਂ ਚੱਲਣ ਵਾਲੀਆਂ 210 ਲਾਈਟਾਂ ਦਾ ਹੁਣ ਤੱਕ 227581 ਰੁਪਏ ਬਿਜਲੀ ਦਾ ਬਿੱਲ ਤੇ ਹੋਰ ਜ਼ਰੂਰੀ ਮੁਰਮੰਤ ਦਾ ਖਰਚ NRI ਸਭਾ ਵਲੋਂ ਦਿੱਤਾ ਗਿਆ ਹੈ। ਸਟਰੀਟ ਲਾਈਟਾਂ ਤੇ ਸਿਲਵਰ ਪੇਂਟ 52250 ਰੁਪਏ ਵਿੱਚ ਕਰਵਾਇਆ ਗਿਆ। ਪਿਛਲੇ 3 ਸਾਲਾਂ ਵਿੱਚ 80,000 ਰੁਪਏ ਦੇ ਵਜ਼ੀਫੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਹਨ। ਤਿੰਨ ਲੱਖ ਤੇਤੀ ਹਜ਼ਾਰ ਤਿੰਨ ਸੌ ਇਕੱਤੀ (Rs.333331) ਰੁਪਏ ਦੇ 18 ਸਕਿਉਰਟੀ ਕੈਮਰੇ ਛੇ ਲੱਖ ਛੱਤੀ ਹਜ਼ਾਰ ਸੱਤ ਸੌ ਸਤਵੰਜਾ (Rs.636757) ਰੁਪਏ ਦੇ 24 ਫਲੱਡ ਲਾਈਟਾਂ , ਜਰਨੇਟਰ ਸਮੇਤ ਹੋਰ ਕੰਮ ਫੁੱਟਬਾਲ ਗਰਾਊਂਡ ਵਿੱਚ ਇੱਕਤਾਲ਼ੀ ਹਜਾਰ ਅੱਠ ਸੋ (41,800) ਰੁਪਏ ਬਾਬਾ ਕਾਲੂ ਤਲਾਅ ਵਿੱਚ ਪਾਰਕ ਦੇ ਮੁੱਢਲੇ ਕੰਮ ਲਈ ਅਤੇ ਅੱਸੀ ਹਜ਼ਾਰ ਰੁਪਏ (Rs.80000) ਘਰਾਂ ਵਿੱਚ ਜਲ ਸਪਲਾਈ ਲਈ ਦਾਣਾ ਮੰਡੀ ਲਾਗੇ ਲੱਗੇ ਟਿਊਬਵੈੱਲ ਲਈ ਦਿੱਤੇ ਗਏ।NRI ਸਭਾ ਪਾਂਸ਼ਟਾ ਵਲੋਂ ਅਗਸਤ 2020 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਪਿਛਲੇ 33 ਮਹੀਨਿਆਂ ਵਿੱਚ ਲੱਗਭੱਗ 39 ਲੱਖ 10 ਹਜ਼ਾਰ 63 ਰੁਪਏ ਪਾਂਸ਼ਟਾ ਦੇ ਸਮਾਜਿਕ ਵਿਕਾਸ ਲਈ ਖਰਚ ਕੀਤੇ ਗਏ ਹਨ। NRI ਸਭਾ ਪਾਂਛਟ ਵਲੋਂ ਵਿੱਤੀ ਵਰ੍ਹੇ 2023-24 ਦੀ ਸਮਾਪਤੀ ਤੇ 1 ਸਤੰਬਰ 2023 ਤੋ 31 ਅਗਸਤ 2024 ਲਈ ਵਿਸਤ੍ਰਿਤ ਰਿਪੋਰਟ 31 ਅਗਸਤ 2024 ਤੋਂ ਬਾਅਦ ਪੇਸ਼ ਕੀਤੀ ਜਾਵੇਗੀ। NRI ਸਭਾ ਪਾਂਸ਼ਟਾ (ਕਨੇਡਾ) ਦੀ ਰਜਿਸਟਰੇਸ਼ਨ ਤੋਂ ਬਾਅਦ 1 ਸਤੰਬਰ 2020 ਤੋਂ 15 ਅਗਸਤ 2024 ਤੱਕ 51616.50 ਕਨੇਡੀਅਨ ਡਾਲਰ ਪ੍ਰਾਪਤ ਹੋਏ ਤੇ 44949.96 ਕਨੇਡੀਅਨ ਡਾਲਰ ਖਰਚ ਹੋਏ। ਸਮੁੱਚੇ ਤੌਰ ਤੇ NRI ਸਭਾ ਪਾਂਸ਼ਟਾ ਵਲੋਂ ਜੁਲਾਈ 2020 ਤੋਂ ਹੁਣ ਤੱਕ 39 ਲੱਖ 10 ਹਜ਼ਾਰ 63 ਰੁਪਏ ਪਾਂਸ਼ਟਾ ਦੇ ਸਮਾਜਿਕ ਵਿਕਾਸ ਲਈ ਖਰਚ ਕੀਤੇ ਗਏ ਹਨ। ਹੁਣ ਤੱਕ ਚਰਨਜੀਤ ਸਿੰਘ ਵਲੋਂ 4200 ਡਾਲਰ ਪਰਮਿੰਦਰ ਸਿੰਘ ਵਲੋਂ 3200 ਡਾਲਰ ਅਵਤਾਰ ਸਿੰਘ ਬੌਬੀ ਵਲੋਂ 4200 ਡਾਲਰ ਪਰਮਿੰਦਰ ਸਿੰਘ ਸੋਨੀ ਵਲੋ 3400 ਡਾਲਰ ਅਮਰਜੀਤ ਸਿੰਘ ਗੁਗਲਾ ਵਲੋਂ 3000ਡਾਲਰ ਹਰਜੀਤ ਸਿੰਘ ਵਲੋਂ 3400 ਡਾਲਰ ਧਰਮਿੰਦਰ ਸਿੰਘ ਵਲੋਂ 3200 ਡਾਲਰ ਨਰਿੰਦਰ ਸਿੰਘ ਵਲੋ 4200ਡਾਲਰ ਗੁਰਵਿੰਦਰ ਸੋਨੀ ਵਲੋ 3400 ਡਾਲਰ ਸੁਖਵਿੰਦਰ ਸਿੰਘ ਵਲੋਂ 2200 ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਜੇ ਕਿਸੇ ਵੀਰ ਦਾ ਕੀਤੇ ਕੰਮਾਂ ਵਾਰੇ ਜਾਂ ਡੋਨੇਸ਼ਨ ਵਾਰੇ ਕੋਈ ਸਵਾਲ ਹੋਵੇ ਤਾਂ ਉਹ ਇੱਥੇ ਸੱਭਿਅਕ ਭਾਸ਼ਾ ਚੱ ਕਰ ਸਕਦਾ ਹੈ ।ਨੋਟ : NRI ਸਭਾ ਪਾਂਸ਼ਟਾ ਇੱਕ ਖ਼ੁਦਮੁਖ਼ਤਿਆਰ, ਨਿਰੋਲ ਸਮਾਜਿਕ ਤੇ ਗੈਰ ਸਿਆਸੀ ਸੰਸਥਾ ਹੈ ਜੋ ਕਿ ਸਮੁੱਚੇ ਪਾਂਸ਼ਟਾ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।॥
ਧੰਨਵਾਦ NRI SABHA PANCHHAT
