ਚੌਧਰੀ ਭੁਪਿੰਦਰ ਸਿੰਘ ਪਰਮਾਰ

NRI ਸਭਾ ਪਾਂਸ਼ਟ ਵੈੱਲਫੇਅਰ ਸੁਸਾਇਟੀ (ਰਜਿ.) ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਲਗਾਤਾਰ ਤੀਸਰੇ ਸਾਲ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਇਸ ਵਾਰ ਪਿੰਡ ਪਾਸ਼ਟ ਦੇ ਦਸਵੀਂ ਜਮਾਤ ਵਿੱਚੋਂ ਅੱਗੇ ਆਉਣ ਵਾਲੇ ਪਿੰਡ ਦੇ ਅਲੱਗ ਅਲੱਗ ਸਕੂਲਾਂ ਦੇ ਪਹਿਲੇ ਤੋਂ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਸਿਮਰਨ ਸਪੁੱਤਰੀ ਰਮੇਸ਼ ਕੁਮਾਰ, ਨਿਸ਼ਾ ਸਪੁੱਤਰੀ ਸੁੱਚਾ ਸਿੰਘ, ਗੁਰਕੀਰਤ ਸਿੰਘ ਸਪੁੱਤਰ…
ਪਾਂਸ਼ਟਾ ਦੀਆਂ ਸਟਰੀਟ ਲਾਈਟਾਂ ਨਾਲ ਜੁੜੇ ਹੋਏ ਬਾਬਾ ਕਾਲੂ ਜੀ ਅਤੇ ਬਾਬਾ ਨਗੀਨਾ ਜੀ ਵਾਲੇ ਸੋਲਰ ਪਲਾਂਟਾਂ ਦੀਆਂ ਸੋਲਰ ਪਲੇਟਾਂ ਤੇ ਪਈ ਹੋਈ ਧੂੜ ਮਿੱਟੀ ਨੂੰ ਧੋਣ ਵਾਸਤੇ ਦੋਵੇ ਜਗ੍ਹਾ ਉਪਰ ਪਾਈਪ/ਟੂਟੀ ਲਗਾਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ,, ਸੋਲਰ ਪਲੇਟਾ ਦੀ ਸਫਾਈ/ਧੁਆਈ ਦਾ ਕੰਮ ਕਰਦੇ ਹੋਏ ਸਭਾ ਦੀ ਸਹਿਯੋਗੀ ਸੰਸਥਾ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਦੇ ਮੈਂਬਰ । ਇਹ ਸੁਸਾਇਟੀ,NRI Sabha PANCHHATA(Canada) ਵਲੋਂ ਪਾਂਸ਼ਟਾ ਵਿਚਲੇ ਆਪਣੇ ਕੰਮ-ਕਾਰ ਕਰਵਾਉਣ ਲਈ ਬਣਾਈ ਹੋਈ ਹੈ।
ਤਲਾਬ ਬਾਬਾ ਕਾਲੂ ਜੀ ਦੇ ਅੱਧੇ ਹਿੱਸੇ ਨੂੰ ਪਾਰਕ ਵਜੋਂ ਵਿਕਸਿਤ ਕਰਨ ਲਈ ਚਾਰੋਂ ਪਾਸੇ ਅੰਬ,ਨਿੰਮ,ਜਾਮਣ ਤੇ ਔਲੇ ਦੇ ਬੂਟੇ ਲਗਵਾਏ ਗਏ ਹਨ। ਇਸ ਲਈ ਹੁਣ ਮੋਟਰ ਤੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
NRI Sabha PANCHHATA(Canada) ਦੀ ਸਹਿਯੋਗੀ ਸੰਸਥਾ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਇਸ ਕੰਮ ਲਈ ਬਹੁਤ ਬਹੁਤ ਧੰਨਵਾਦ
ਪਿਛਲੇ ਦਿਨੀਂ ਆਈ ਹਨੇਰੀ ਕਾਰਨ ਪੁਲੀਸ ਚੌਂਕੀ ਪਾਂਸ਼ਟਾ ਲਾਗੇ ਸਾਂਗਵਾਨ ਦਾ ਦਰਖੱਤ ਡਿੱਗਣ ਕਾਰਨ ਦੋ ਸਟਰੀਟ ਲਾਈਟਾਂ ਨੁਕਸਾਨੀਆਂ ਗਈਆਂ।
ਹਨੇਰੀ ਨਾਲ ਨੁਕਸਾਨੇ 2 ਪੋਲ, ਤਾਰਾ ਅਤੇ ਲਾਈਟਾ ਰਿਪੇਅਰ ਕਰਾ ਦਿੱਤੀਆ ਹਨ। ਘੁੱਲੀ ਘੁੰਮਾਰੀ ਦੀ ਜਗ੍ਹਾ ਤੱਕ ਜਗਦੀਆਂ ਲਾਈਟਾ। ਇਸੇ ਤਰ੍ਹਾਂ ਪੁਲਿਸ ਚੌਂਕੀ ਸਾਈਡ ਵੀ ਰਿਪੇਅਰ ਮੁਕੰਮਲ ਹੋਈ। ਨਹਿਰ ਉੱਪਰ ਡਿੱਗੇ ਪੋਲ ਨੂੰ ਪੋਲਟਰੀ ਫਾਰਮ ਰਖਵਾ ਦਿੱਤਾ ਹੈ ਅਤੇ ਪਿੰਡ ਵਾਲੀ ਸਾਈਡ ਪੁੱਲ ਤੋਂ ਤਾਰ ਕਟਵਾ ਦਿੱਤੀ ਹੈ। ਤਲਾ ਤੇ ਬੱਸ ਸਟੈਂਡ ਅੱਗੇ, ਰੌਕੀ ਮੋਬਾਈਲ…
ਸਾਰੇ ਪਾਂਸ਼ਟਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ , ਅੱਗੇ ਬੇਨਤੀ ਇਹ ਹੈ ਕਿ NRI SABHA PANCHATT ਨੂੰ ਆਪ ਜੀ ਦੇ ਸੁਝਾਵਾਂ ਦੀ ਲੋੜ ਹੈ , ਸਭਾ ਕੋਲ ਪਿੰਡ ਵਿੱਚੋਂ ਇੱਕ ਡੈਡਬੌਡੀ ਲਿਆਉਣ ਤੇ ਲੈਕੇ ਜਾਣ ਵਾਸਤੇ ਗੱਡੀ ਦੀ ਮੰਗ ਆ ਰਹੀ ਹੈ , ਸਾਡੀ ਆਪ ਸਭ ਅੱਗੇ ਬੇਨਤੀ ਹੈ ਕਿ ਆਪ ਆਪਣੇ ਸੁਝਾਅ ਦਿਓ ਕਿ ਕੀ ਸਾਨੂੰ ਗੱਡੀ ਲੈਕੇ ਦੇਣੀ ਚਾਹੀਦੀ ਹੈ ਜਾਂ ਨਹੀ , ਕੀ ਪਿੰਡ ਵਿੱਚ ਮੁਰਦਾ ਗੱਡੀ ਆਖਰੀ ਯਾਤਰਾ ਵਾਸਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈਕੇ ਜਾਣ ਵਾਸਤੇ ਜਾਂ ਫਿਰ ਮ੍ਰਿਤਕ ਦੇਹ ਨੂੰ ਸ਼ਹਿਰ ਦੇ ਹਸਪਤਾਲਾਂ ਤੋ ਪਿੰਡ ਲਿਆਉਣ ਵਾਸਤੇ ਜਾਂ ਫਿਰ ਮ੍ਰਿਤਕ ਦੇਹ ਨੂੰ ਕਿਤੇ ਦੂਸਰੇ ਪਿੰਡ ਫਰੀਜਰ ਵਿੱਚ ਰੱਖਣ ਜਾਣ ਵਾਸਤੇ , ਕੀ ਪਿੰਡ ਵਿੱਚ ਇਸ ਤਰਾਂ ਦੀ ਗੱਡੀ ਦੀ ਲੋੜ ਹੈ ? ਕ੍ਰਿਪਾ ਕਰਕੇ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਤਾਂ ਕਿ ਅਸੀਂ ਇਸ ਵਿਚਾਰ ਨੂੰ ਅਮਲੀਜਾਮਾ ਪਹਿਨਾ ਸਕੀਏ ॥॥॥ ਧੰਨਵਾਦ
NRI Sabha Panchhata ਵਲੋਂ ਫੁੱਟਬਾਲ ਟੂਰਨਾਮੈਂਟ ਮੌਕੇ ਕੀਤੇ ਵਾਅਦੇ ਮੁਤਾਬਕ ਪਾਂਸ਼ਟਾ ਦੀ ਜੇਤੂ ਫੁੱਟਬਾਲ ਟੀਮ ਨੂੰ 30000 ਰੁਪਏ ਦੀਆਂ 20 ਫੁੱਟਬਾਲ ਕਿੱਟਾਂ ਦਿੱਤੀਆਂ ਗਈਆਂ।
ਫੁੱਟਬਾਲ ਕਿੱਟਾਂ ਦੀ ਵੰਡ ਸਰਪੰਚ ਕੁਲਵੰਤ ਕੌਰ ਪਾਂਸ਼ਟਾ ਵਲੋਂ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਤੇ ਯੰਗ ਫੁੱਟਬਾਲ ਕਲੱਬ ਪਾਂਸ਼ਟਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ।
ਆਪ ਸਭ ਨੂੰ ਸਾਨੂੰ NRI SABHA PANCHHAT ਵਲੋ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿੰਡ ਪਾਂਸ਼ਟਾ ਦੇ ਪਹਿਲਾਂ ਤੋ ਖੇਡਾਂ ਨਾਲ ਜੁੜੇ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੱਠ ਸਾਲ ਪੁਰਾਣੇ ਸਾਡੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੇ ਦੁਸਹਿਰਾ ਟੂਰਨਾਮੈਂਟ ਨੂੰ ( ਜੋ ਕਿ ਬਾਦ ਵਿੱਚ ਅਲੱਗ ਅਲੱਗ ਨਾਵਾਂ ਤੇ ਸਮਿਆਂ ਤੇ ਹੁੰਦਾ ਰਿਹਾ ਪਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਸੀ ) ਦੁਬਾਰਾ ਸੁਰਜੀਤ ਕੀਤਾ ਜਾ ਰਿਹਾ ਹੈ , ਟੂਰਨਾਮੈਂਟ ਕਰਵਾ ਰਹੇ ਵੀਰਾਂ ਵੱਲੋਂ ਸਭਾ ਨੂੰ ਨਾਲ ਜੁੜਨ ਦੀ ਅਪੀਲ ਕੀਤੀ ਗਈ ਸੀ ਜਿਸ ਸਦਕਾ ਸਭਾ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਪਰਮਾਰ ਦੀ ਪ੍ਰਧਾਨਗੀ ਚੱ ਹੋਈ ਮੀਟਿੰਗ ਵਿੱਚ ਸਭਾ ਵਲੋਂ ਟੂਰਨਾਮੈਂਟ ਦੌਰਾਨ ਸਾਰੇ ਲੰਗਰਾਂ ਦੀ ਸੇਵਾ ਲਈ ਗਈ ਹੈ , ਗੁਰੂ ਮਹਾਰਾਜ ਕ੍ਰਿਪਾ ਕਰਨ ਤੇ ਸਾਰੇ ਕਾਰਜ ਵਧੀਆ ਤਰੀਕੇ ਨਾਲ ਸੰਪੂਰਨ ਕਰਵਾਉਣ ॥॥॥ ਧੰਨਵਾਦ
ਸਾਨੂੰ ਆਪਣੇ ਸਮੂਹ ਨਗਰ ਨਿਵਾਸੀਆਂ ਅਤੇ ਬਾਹਰ ਰਹਿੰਦੇ ਐਨ ਆਰ ਆਈ ਵੀਰਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ NRI SABHA PANCHHAT ( CANADA ) ਵੱਲੋਂ “ ਗੁਰੂ ਕੀ ਰਸੋਈ ਖੈਰੜ ਅੱਛਰਵਾਲ “ ਜੋ ਕਿ ਆਪਣੇ ਇਲਾਕੇ ਦੇ ਬੇਆਸਰਿਆਂ, ਅੰਗਹੀਣਾਂ ਅਤੇ ਬਜ਼ੁਰਗਾਂ ਦੀ ਆਪਣੇ ਕੋਲ ਰੱਖਕੇ ਸੇਵਾ ਕਰਦੇ ਹਨ ਅਤੇ ਨਾਲ ਹੀ ਪਿੰਡਾਂ ਵਿੱਚ ਬਜ਼ੁਰਗਾਂ ਅਤੇ ਬੇਆਸਕਿਆਂ ਜਿੰਨਾਂ ਦੇ ਘਰ ਚੱ ਕਮਾਈ ਕਰਨ ਵਾਲਾ ਕੋਈ ਨਹੀਂ ਨੂੰ ਦੋਵੇ ਟਾਈਮ ਦਾ ਖਾਣਾ ਉਨਾਂ ਦੇ ਘਰਾਂ ਤੱਕ ਪੁਹੰਚਦਾ ਕਰਦੇ ਹਨ , ਨੂੰ 25,000 ਰੁਪਏ ਦੀ ਸੇਵਾ ਭੇਜੀ ਗਈ ਹੈ , ਵਾਹਿਗੁਰੂ ਗੁਰੂ ਕੀ ਰਸੋਈ ਚਲਾਉਣ ਵਾਲੇ ਵੀਰਾਂ ਤੇ ਸਦਾ ਆਪਣਾ ਮੇਹਰ ਭਰਿਆ ਹੱਥ ਰੱਖਣ ਅਤੇ ਸਦੇ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
ਸਤਕਾਰਤ ਨਗਰ ਨਿਵਾਸੀਆਂ ਦੇ ਸਨਮੁੱਖ ਸਨਿਮਰ ਬੇਨਤੀ। NRI SABHA ਐਲਾਨ ਕਰਦੀ ਹੈ ਕਿ ਜੇਕਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਪਿੰਡ ਪਾੰਸ਼ਟਾ ਨਿਵਾਸੀ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਦੇ ਹਨ ਤਾਂ NRI SABHA, ਪੰਜਾਬ ਸਰਕਾਰ ਵੱਲੋਂ ਮੌਜੂਦਾ ਪ੍ਰਸਤਾਵਤ ਰੂ. 5,00,000/- ਦੀ ਗ੍ਰਾਂਟ ਦੇ ਬਰਾਬਰ ਦਾ ਸਹਿਯੋਗ ਪਿੰਡ ਦੇ ਵਿਕਾਸ ਲਈ ਦੇਵੇਗੀ। ਜਿਵੇਂ ਕਿ ਆਪ ਸਭ ਜਾਣਦੇ ਹੋ…
Something went wrong. Please refresh the page and/or try again.
Follow My Blog
Get new content delivered directly to your inbox.
